ਬੱਸ ਆ ਜਾ ਹੁਣ ਤੂੰ ਅੜੀਏ

ਹੋਰ ਨਹੀਂ ਉਡੀਕਿਆ ਜਾਂਦਾ 

ਸਾਲ ਵਿੱਚ ਇੱਕ ਵੇਰਾਂ ਤਾਂ 

ਜੇਠ ਦੀਆਂ ਸੜਦੀਆਂ ਲੋਆਂ ਵਿੱਚ 

ਗੁਲਮੋਹਰ ਵੀ ਖਿੜ ਜਾਂਦਾ ਏ |


ਸਾਡੀਆਂ ਤਾਂ ਪਤਾ ਨਹੀਂ 

ਕਿੰਨੀਆਂ ਰੁੱਤਾਂ ਲੰਘ ਗਈਆਂ 

ਵਿਸਾਖ ਜੇਠ ਦੀ ਤਰਾਂ 

ਹਰ ਸਾਉਣ ਸੁੱਕਾ ਗੁਜਰ ਜਾਂਦਾ ਏ |


ਬੜਾ ਜੀ ਕਰਦਾ ਏ ਕਿ ਤੇਰੇ 

ਮਹਿੰਦੀ ਰੰਗੇ ਹੱਥਾਂ ਨੂੰ ਫੜ ਕੇ 

ਸ਼ੀਤ ਕਰ ਲਵਾਂ ਆਪਣੇ ਤਪਦੇ ਬੁੱਲ੍ਹ 

ਫੇਰ ਤੇਰਾ ਮੋਮਬੱਤੀ ਵਰਗਾ ਚਿਹਰਾ ਫੜ 

ਲੱਭ ਲਵਾਂ ਤੇਰੀਆਂ ਅੱਖਾਂ ਦੀ ਲੋ ਚੋਂ

ਆਪਣੇ ਜੀਣ ਦਾ ਕੋਈ ਸਹਾਰਾ |

—- ਦਵਿੰਦਰ, 1993


Can’t wait any longer

Come now you sweetheart

Waiting in Cold n dry winter

Even daffodils bloom once a year.


Winters have come and gone

I sure have lost the count

This season too, like every year

My flowers didn’t bloom.


Wanna hold your henna blushed hands

Wanna kiss your candle-lit lips

So I can find a reason to live

And a reason to die for.

  • Davinder, 2018, Philadelphua (USA). Translated from my original poem in Punjabi, written in 1993.