ਤੂੰ ਦੇਖਿਆ ਬਹੁਤ ਪਾਖੰਡ ਓ ਨਾਨਕ,

ਲੋਕੀਂ ਧਰਮ ਦੇ ਨਾਂ ਤੇ ਵੰਡੀਆਂ ਪਾਈ ਜਾਂਦੇ |

ਭੁੱਲ ਗਏ ਸਨ ਓ ਧਰਮ ਦੇ ਰਸਤੇ ਨੂੰ,

ਕਰਮ ਕਾਂਡਾਂ ਤੇ ਰਸਮਾਂ ਨੂੰ ਹੀ ਪੰਥ ਬਣਾਈ ਜਾਂਦੇ |


ਤੂੰ ਸੱਚ ਦਾ ਰਾਹ ਦਿਖਾਇਆ ਆਪਣੇ ਸਿੱਖਾਂ ਨੂੰ |

ਦਲੀਲਾਂ ਦੇ ਸਮਝਾਇਆ ਆਪਣੀ ਸਿੱਖਿਆ ਨੂੰ |

ਗੱਲਾਂ ਮਾਰ ਕੋਈ ਜੋਗੀ ਨਹੀਂ ਬਣ ਜਾਂਦਾ,

ਕੀ ਗੱਲਾਂ ਨਾਲ ਕੋਈ ਸਿੱਖ ਬਣ ਸਕਦੈ?

ਸਿਰ ਮੁੰਨ ਕੇ ਕੋਈ ਜੋਗੀ ਨਹੀਂ ਬਣ ਜਾਂਦਾ,

ਸਿਰਫ ਵਾਲਾਂ ਨਾਲ ਕੋਈ ਸਿੱਖ ਬਣ ਸਕਦੈ?

ਭਸਮ ਚੜ੍ਹਾ ਕੇ ਜੋਗ ਨਹੀਂ ਹੋ ਜਾਂਦੀ, 

ਕੀ ਬਾਣੇ ਨਾਲ ਸਿੱਖੀ ਆ ਸਕਦੀ ਐ?


ਅੱਜ ਲੋੜ ਹੈ ਸਾਨੂੰ ਕੁੱਝ ਅਮਲ ਕਰਨ ਦੀ |

ਅਖੌਤੀ ਬਾਬਿਆਂ ਦੀਆਂ ਗੱਲਾਂ ਛੱਡਕੇ,

ਅਸਲੀ ਬਾਬੇ ਦੀ ਬਾਣੀ ਸਮਝਣ ਦੀ |

ਪੱਗਾਂ ਦੀਆਂ ਨੋਕਾਂ ਤੇ ਰੰਗਾਂ ਨੂੰ ਭੁੱਲ ਕੇ,

ਨਿਸ਼ਾਨ ਚਿੰਨਾਂ ਦੀ ਪੂਜਾ ਛੱਡ ਕੇ,

ਲੰਗਰਾਂ ਤੇ ਪਾਠਾਂ ਤੋਂ ਉੱਤੇ ਉੱਠਕੇ,

ਜਾਚ ਸਿੱਖੀਏ ਜੀਣ ਦੀ ਤੇ ਮਰਨ ਦੀ |

  • ਦਵਿੰਦਰ, ੧੧/੨੪/੧੯
  • ਪ੍ਰੇਰਨਾ ਸਾਹਿਤ: “ਗਲੀ ਜੋਗੁ ਨ ਹੋਈ,” ਸ੍ਰੀ ਗੁਰੂ ਗਰੰਥ ਸਾਹਿਬ, ਅੰਗ 730