Anandpur Sahib is my home
Where Zorawar and Fateh Singh
Learned the first lesson of Freedom
Where Ajit and Jujhar Singh
Learned how to defend the Freedom.
Chamkaur Sahib is my inspiration
Where Ajit and Jujhar showed us how to fight
Where Gur Gobind taught us
How to stand the ground against all odds.
Fatehgarh shows us a path to victory
Where Zorawar and Fateh Singh
Started a spark of Freedom
That spark turned into a Fireball
Which swallowed the barbaric rulers.
We will not bow to the modern dictators
We will stand for what is right
The brutal weather cannot stop us
We will get what’s rightfully ours!
- Davinder Singh, January 9, 2021, From the perspective of Farmers protesting in Delh
ਚਾਰ ਸਾਹਿਬਜ਼ਾਦੇ
ਅਨੰਦਪੁਰ ਸਾਹਿਬ ਘਰ ਹੈ ਮੇਰਾ
ਜਿੱਥੇ ਚਾਰ ਸਾਹਿਬਜ਼ਾਦਿਆਂ ਮਾਂ-ਬੋਲੀ ਸਿੱਖੀ
ਜਿੱਥੇ ਜ਼ੋਰਾਵਰ ਤੇ ਫਤਹਿ ਨੇ ਅਜ਼ਾਦੀ ਦਾ ਪਹਿਲਾ ਸਬਕ ਪੜ੍ਹਿਆ
ਜਿੱਥੇ ਅਜੀਤ ਤੇ ਜੁਝਾਰ ਨੇ ਹੱਕਾਂ ਲਈ ਲੜਨਾ ਸਿਖਿਆ |
ਚਮਕੌਰ ਸਾਹਿਬ ਪ੍ਰੇਰਨਾ ਹੈ ਮੇਰੀ
ਜਿੱਥੇ ਅਜੀਤ ਤੇ ਜੁਝਾਰ ਨੇ ਲੜਨਾ ਸਿਖਾਇਆ
ਜਿੱਥੇ ਪਿਤਾ ਗੁਰ ਗੋਬਿੰਦ ਨੇ
ਲੱਖਾਂ ਅੱਗੇ ਖੜ੍ਹਨਾ ਸਿਖਾਇਆ |
ਫਤਹਿਗੜ੍ਹ ਦੇਵੇ ਮੈਨੂੰ ਜਿੱਤ ਦਾ ਹੌਸਲਾ
ਜਿੱਥੇ ਜ਼ੋਰਾਵਰ ਤੇ ਫਤਹਿ ਨੇ ਅਜ਼ਾਦੀ ਦੀ ਚਿੰਗਾੜੀ ਲਾਈ
ਤੇ ਓਸ ਚਿੰਗਾੜੀ ਨੇ ਭਾਂਬੜ ਬਣ
ਸਰਹਿੰਦ ਦੀ ਇੱਟ ਨਾਲ ਇੱਟ ਖੜਕਾਈ |
ਅੱਜ ਦੀਆਂ ਜ਼ਾਲਮ ਸਰਕਾਰਾਂ ਅੱਗੇ ਨਹੀਂ ਝੁਕਾਂਗੇ ਅਸੀਂ
ਹੱਕ ਸੱਚ ਲਈ ਡੱਟੇ ਰਹਾਂਗੇ ਅਸੀਂ
ਪੋਹ ਦੀ ਠੰਡ ਨਹੀਂ ਰੋਕ ਸਕੇਗੀ ਸਾਨੂੰ
ਆਪਣੇ ਹੱਕਾਂ ਨੂੰ ਲੈ ਕੇ ਰਹਾਂਗੇ ਅਸੀਂ |
— ਦਵਿੰਦਰ ਸਿੰਘ, ਜਨਵਰੀ ੯, ੨੦੨੧, ਦਿੱਲੀ ਕਿਸਾਨਾਂ ਦੇ ਨਜ਼ਰੀਏ ਤੋਂ