ਕਰਜ
——
ਇੱਕ ਦਿਨ ਅਜਰਾਈਲ ਫ਼ਰਿਸ਼ਤਾ ਆ ਮਿਲਿਆ
ਤੇ ਮੇਰਾ ਲੇਖਾ ਖੋਲ ਕੇ ਬਹਿ ਗਿਆ |
ਕਹਿੰਦਾ ਜੀਵਨ ਤੇਰਾ ਮੁਕੰਮਲ ਏ
ਥੁਹੜਾ ਕਰਜ ਮੋੜਨਾ ਰਹਿ ਗਿਆ |
ਕੁੱਝ ਕਰਜ ਵਤਨਾਂ ਦੀ ਮਿੱਟੀ ਦਾ
ਕੁੱਝ ਵਡੇਰਿਆਂ ਦਿੱਤੀ ਸਿੱਖਿਆ ਦਾ |
ਕੁੱਝ ਕਰਜ ਪਿੰਡਾਂ ਦੀਆਂ ਗਲੀਆਂ ਦਾ
ਕੁੱਝ ਕਰਜ ਖੇਤਾਂ ਦੀਆਂ ਡਲੀਆਂ ਦਾ |
ਕੁੱਝ ਕਰਜ ਦੁਪਹਿਰਾਂ ਢਲੀਆਂ ਦਾ
ਕੁੱਝ ਕਰਜ ਮੀਹਾਂ ਦੀਆਂ ਕਣੀਆਂ ਦਾ |
ਕੁੱਝ ਕਰਜ ਅਣਜੰਮੀਆਂ ਧੀਆਂ ਦਾ
ਕੁੱਝ ਕਰਜ ਹੈ ਨੰਨੀਆਂ ਛਾਵਾਂ ਦਾ |
ਨਸ਼ਿਆਂ ਵਿੱਚ ਡੁੱਬੇ ਪੁੱਤਰਾਂ ਦਾ
ਕੁੱਝ ਕਰਜ ਰੋਂਦੀਆਂ ਮਾਂਵਾਂ ਦਾ |
ਕੁੱਝ ਕਰਜ ਹੈ ਬਾਬੇ ਨਾਨਕ ਦਾ
ਬਾਕੀ ਕਰਜ ਉਸ ਦੀ ਇਬਾਦਤ ਦਾ |
- September 19, 2017